ਇਸ ਪੋਥੀ
ਵਿਚ ਜੋ ਕੁਝ ਅਸਾਂ
ਕੀਤਾ ਹੈ ਉਸ ਦਾ
ਵੇਰਵਾ ਇਹ ਹੈ : (੧) ਵਲੈਤ ਵਾਲੀ
ਸਾਖੀ ਦਾ ਫੋਟੋ ਦਾ
ਨੁਸਖਾ, ਹਾਫ਼ਜ਼ਾਬਾਦੀ
ਨੁਸਖੇ ਦਾ ਪੱਥਰ
ਦੇ ਛਾਪੇ ਦਾ ਨੁਸਖਾ, ਜੋ
ਮਿਸਟਰ ਮੈਕਾਲਫ਼ ਵਾਲਾ
ਪ੍ਰਸਿਧ ਹੈ ਤੇ ਸਿੰਘ
ਸਭਾ ਲਾਹੌਰ ਦੇ ਪਥਰ
ਦੇ ਛਾਪੇ ਦਾ ਨੁਸਖਾ, ਤ੍ਰੈਆਂ
ਦਾ ਮੁਕਾਬਲਾ ਕਰਕੇ
ਇਹ ਉਤਾਰਾ ਤਿਆਰ
ਹੋਯਾ ਹੈ ਤੇ ਜ਼ਰੂਰੀ
ਅਤੇ ਅਰਥ ਭਾਵ ਦੀ
ਸਿਧੀ ਵਾਲੇ ਸਾਰੇ
ਫ਼ਰਕ ਨੋਟਾਂ ਵਿਚ
ਦੱਸ ਦਿੱਤੇ ਹਨ।
ਜੋ ਫ਼ਰਕ ਗ਼ੈਰ ਜ਼ਰੂਰੀ
ਖਯਾਲ ਕੀਤੇ ਗਏ ਹਨ
ਉਹ ਨਹੀਂ ਦੱਸੇ ਤੇ
ਓਥੇ ਇਬਾਰਤ ਇਸ ਵਿਚ
ਉਹ ਰੱਖੀ ਹੈ ਜੋ ਫੋਟੋ
ਵਾਲੇ ਨੁਸਖੇ ਵਿਚ
ਹੈ। ਜੋ ਸਾਖੀਆਂ
ਹਾਫ਼ਜ਼ਾਬਾਦੀ ਨੁਸਖੇ
ਵਿਚ ਹਨ ਤੇ ਵਲੈਤ
ਵਾਲੇ ਵਿਚ ਨਹੀਂ
ਸਨ,
ਉਹ ਇਸ ਵਿਚ
ਪਾ ਦਿੱਤੀਆਂ ਹਨ
ਤੇ ਟੂਕ ਵਿਚ ਦੱਸ
ਦਿਤਾ ਹੈ। ਜੇ
ਕਿਤੇ ਉਸ ਤੋਂ ਇਬਾਰਤ
ਲਈ ਹੈ ਤਾਂ ਬੀ ਟੂਕ
ਵਿਚ ਦੱਸ ਦਿਤਾ ਹੈ। (੨) ਪਦਾਂ ਨੂੰ
ਨਿਖੇੜਿਆ ਅਸਾਂ ਹੈ, ਤੇ, . , ।
.? ।
. ''ਆਦਿਕ
ਨਿਸ਼ਾਨ ਪਾਠ ਦੀ ਸੁਗਮਤਾ
ਵਾਸਤੇ ਅਸਾਂ ਲਾਏ
ਹਨ ਤੇ ਕਿਤੇ ਬਿੰਦੀ
ਤੇ ਅਧਕ ਬੀ ਲਾਈ ਹੇ
ਜੋ ਪਾਠ ਸ਼ੁੱਧ ਸਮਝ
ਪਵੇ। (੩) ਸਫਿਆਂ ਦੀ
ਤਰਤੀਬ ਇਸ ਛਾਪੇ
ਵਿਚ ਛਪੀ ਪੋਥੀ ਦੀ
ਆਪਣੀ ਹੈ, ਫੋਟੋ ਦੇ
ਨੁਸਖੇ ਦੇ ਸਫੇ ਪੁਰਾਣੇ
ਵਹੀ ਖਾਤੇ ਦੇ ਤ੍ਰੀਕੇ
ਦੇ ਆਮ੍ਹੋ ਸਾਹਮਣੇ
ਸਫਿਆਂ ਨੂੰ ਇਕ ਪੰਨਾਂ
ਮੰਨ ਕੇ ਸੱਜੇ ਹੱਥ
ਦੇ ਸਫੇ ਤੇ ਹਨ। (੪) ਜੋ ਗੁਰਬਾਣੀ ਦੇ ਸ਼ਬਦ ਸ਼ਲੋਕ ਆਏ ਹਨ, ਓਹ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੋਧ ਕੇ ਪਾਠ ਲਿਖੇ ਹਨ: ਕਿਉਂਕਿ
|