PUNJABI TONGUE TWISTERS

1 ਕੱਚਾ ਪਾਪੜ ਪੱਕਾ ਪਾਪੜ

kaccā pāpaṛ pakkā pāpaṛ

2 ਮੇਰਾ ਨਾਮ ਤੇਰਾ ਨਾਮ
ਤੇਰਾ ਨਾਮ ਮੇਰਾ ਨਾਮ

mērā nām tērā nām
tērā nām mērā nām

3 ਸਰਦ ਸਰਦੀ ਗਰਮ ਗਰਮੀ sarad sardī garam garmī
4 ਜੋ ਹੱਸੇਗਾ ਉਹ ਫਸੇਗਾ
ਜੋ ਫਸੇਗਾ ਉਹ ਹੱਸੇਗਾ

jō hassēgā uh phasēgā
jō phasēgā uh hassēgā

5 ਦਾਦਾ ਜੀ ਦੇ ਦੋ ਮੈਨੂੰ ਦਾਦੀ ਦੇ ਦੰਦਾਂ ਦੀ ਦਵਾਈ

dādā jī dē dō mainūṃ dādī dē dandāṃ dī davāī

6 ਰਾਜਾ ਗੋਪੀ ਗੋਪ ਗਪੰਗਮ ਖਾਂ rājā gōpī gōp gapṅgam khāṃ
7 ਕੱਚੀ ਭੁੱਚੋ ਪੱਕੀ ਭੁੱਚੋ kaccī bhuccō pakkī bhuccō
8 ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦਾ ਡਾਕਟਰ ਦਵਿੰਦਰ ਦੀ ਦਾਦੀ ਦੇ ਦੁਖਦੇ ਦੰਦਾਂ ਦੀ ਦਵਾਈ ਦੇ ਦਿੰਦਾ। davindar dī dādī dē dō dand dukhdē, dillī dā ḍākṭar davindar dī dādī dē dukhdē dandāṃ dī davāī dē dindā.
9 ਚੰਦੂ ਦੇ ਚਾਚਾ ਨੇ ਚੰਦੂ ਦੀ ਚਾਚੀ ਨੂੰ ਚਾਂਦੀ ਦੇ ਚਮਚੇ ਨਾਲ ਚਾਂਦਨੀ ਚੌਂਕ ਵਿੱਚ ਚਟਨੀ ਚਟਾਈ

candū dē cācā nē candū dī cācī nūṃ cāndī dē camcē nāl cāndnī cauṅk vicc caṭnī caṭāī

10 ਇੱਕ ਉੱਚਾ ਊਠ ਹੈ, ਪੂਛ ਉੱਚੀ ਊਠ ਦੀ
ਪੂਛ ਨਾਲੋਂ ਵੀ ਪਿੱਠ ਉੱਚੀ ਊਠ ਦੀ

ikk uccā ūṭh hai, pūch uccī ūṭh dī
pūch nālōṃ vī piṭṭh uccī ūṭh dī

11 ਖੜ-ਖੜ ਖੜਕੇ ਖ਼ਬਰ ਸੁਣਾਵੇ
ਸੁਣ ਸੁਣਾ ਸਭ ਨੂੰ ਚੁੱਪ ਹੋ ਜਾਵੇ

khaṛ-khaṛ khaṛkē ḵẖabar suṇāvē
suṇ suṇā sabh nūṃ cupp hō jāvē

12 ਖੜ੍ਹੇ-ਖੜੋਤੇ ਚੁੱਪ-ਚੁਪੀਤੇ
ਖੜਕਾ ਖੜਕੇ ਖੜਾਵਾਂ ਪਾ ਕੇ
khaṛhē-khaṛōtē cupp-cupītē
khṛakā khaṛkē khaṛāvāṃ pā kē
13 ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈਂ ਖੜਕਪੁਰ ਕੀ ਖਿੜਕੀਆਂ
ਖਿੜਕੀਓਂ ਕੇ ਖੜਕਣੇ ਸੇ ਖੜਕਤਾ ਹੈ ਖੜਕਪੁਰ ਕਾ ਖੜਕ ਸਿੰਘ
khaṛak siṅgh kē khaṛkaṇē sē khaṛkatī haiṃ khaṛakpur kī khiṛkīāṃ
khiṛkīōṃ kē khaṛkaṇē sē khaṛaktā hai khaṛakpur kā khaṛak siṅgh
14 ਡੱਬਾ ਟੱਪੂ ਖਾਲ ਟੱਪੇ, ਟੱਪ ਡੁੱਬੇ ਟੁਪਵਾਹ ḍabbā ṭappū khāl ṭappē, ṭapp ḍubbē ṭupvāh
15 ਫ਼ੌਜੀ ਨੇ ਕੌਲੀ ਵਿੱਚ ਚੌਲ ਪਾ ਕੇ ਪੌੜੀ ਤੇ ਬਹਿ ਕੇ ਖਾਧੇ faujī nē kaulī vicc caul pā kē pauṛī tē bahi kē khādhē
16 ਵੱਛਾ ਖੱਬੀ ਵੱਖੀ ਚਟਦਾ ਸੱਜੀ ਵੱਖੀ ਚਟਦਾ vacchā khabbī vakkhī caṭdā sajjī vakkhī caṭdā
17 ਗਿੱਲੀ ਲੀਰ ਰੂੜੀ ਵਿੱਚ ਰੁਲਦੀ, ਰੁਲ ਨੀ ਲੀਰੇ ਰੁਲ ਰੁਲ ਰੁਲ gillī līr rūṛī vicc ruldī, rul nī līrē rul rul rul
18 ਮੈਂ ਗਿਆ ਛਾਜਲੀ ਛੱਪੜ ਵਿੱਚ ਕੋਈ ਵੀ ਕੱਛੂ ਨਹੀਂ ਸੀ, ਮੱਛੀਆਂ ਹੀ ਮੱਛੀਆਂ ਸਨ maiṃ giā chājlī chappaṛ vicc kōī vī kacchū nahīṃ sī, macchīāṃ hī macchīāṃ san
19 ਦਿਲ ਦੁਖਦਾ ਦੁਖੜੇ ਨਾ ਸੁਣਦਾ ਨਾ ਸੁਣਾਉਂਦਾ, ਸੁਣਦੇ-ਸੁਣਦੇ ਦਿਲ ਨਾ ਦੁਖਦਾ ਨਾ ਦਖਾਉਂਦਾ dil dukhdā dukhṛē nā suṇdā nā suṇāundā, suṇdē-suṇdē dil nā dukhdā nā dakhāundā